|
ਨਾਮਧਾਰੀ ਬ੍ਰਹਿਮੰਡ ਦੇ ਸਿਰਤਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਗੁਰਗੱਦੀ ਦੇ 51 ਵੇਂ ਸੁਭਾਗ ਵਰ੍ਹੇ ਤੇ ਵਿਸ਼ੇਸ਼:-  ਤੇਰਾ ਨਾਮ ਲਿਆ ਦੁੱਖ ਨੱਸਣ, ਸੁੱਖ ਵੱਸਣ ਚੋਫੇਰੇ ਹਿਰਦੇ ਠੰਢ, ਦਾਹ ਮਿਟ ਜਾਂਦੀ, ਦੁਸ਼ਮਣ ਹੁੰਦੇ ਨੇੜੇ ਦੁਨੀਆਂ ਪਿਆਰੀ ਪਿਆਰੀ ਲਗਦੀ, ਮੌਤ – ਮਿੱਠੀ ਗਲਵਕੜੀ ਕੇਡਾ ਚੰਗਾ ਹੋਏ ਜਿ ਵਸੇਂ ਨਿਸ ਦਿਨ ਅੰਦਰ ਮੇਰੇ (ਕਵੀ ਪ੍ਰੀਤਮ ਸਿੰਘ) WE BRING TO YOU NEW FEATURE ON THIS WEBSITE. BELOW ARE THE EXCLUSIVE PHOTOGRAPHS OF THE RECENTLY CONCLUDED HOLA MOHALLA.
TO VIEW THE SLIDE SHOW, CLICK ON ANY PHOTOGRAPH SHOWN BELOW
Photographs by: Sant Suratpal Singh (Photographer) Sunrise : 06:50 AM Sunset : 06:27 PM ਅੱਜ ਪਿਛਲੇ ਪੈਹਰ ਦੇ ਦਿਵਾਨ ਚ ਰਾਗੀ ਸਰਮੁਖ ਸਿੰਘ, ਰਾਗੀ ਸ਼ਾਮ ਸਿੰਘ, ਰਾਗੀ ਉਦਯ ਸਿੰਘ, ਰਾਗੀ ਈਸ਼ਰ ਸਿੰਘ, ਰਾਗੀ ਕਰਮ ਸਿੰਘ ਤੇ ਰਾਗੀ ਪ੍ਰਭਜੋਤ ਸਿੰਘ ਨੇ ਰੱਲ ਕੇ ਸ਼ਬਦ ਪੜੇਆ :
"ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ ॥ ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ ॥ ਕੋਏ ਨ ਬੇਲੀ ਹੋਇ ਤੇਰਾ ਸਦਾ ਪਛੋਤਾਵਹੇ ॥ ਗੁਨ ਗੁਪਾਲ ਨ ਜਪਹਿ ਰਸਨਾ ਫਿਰਿ ਕਦਹੁ ਸੇ ਦਿਹ ਆਵਹੇ ॥ ਤਰਵਰ ਵਿਛੁੰਨੇ ਨਹ ਪਾਤ ਜੁੜਤੇ ਜਮ ਮਗਿ ਗਉਨੁ ਇਕੇਲੀ ॥ ਬਿਨਵੰਤ ਨਾਨਕ ਬਿਨੁ ਨਾਮ ਹਰਿ ਕੇ ਸਦਾ ਫਿਰਤ ਦੁਹੇਲੀ ॥੧॥" (ਬਿਹਾਗੜਾ ਮਹਲਾ ੫ ਛੰਤ॥) ਅੱਜ ਵਾਰਾ (ਆਸਾ ਦੀ ਵਾਰ) ਸੰਤ ਬਲਕਾਰ ਸਿੰਘ ਜੀ ਤੇ ਬੱਚਿਆਂ ਦੇ ਜੱਥੇ ਨੇ ਰੱਲ ਕੇ ਲਗਾਯਾ |
ਏਹ 04:38 ਤੇ ਸ਼ੁਰੂ ਹੋਏਆ ਤੇ ਰਾਗੀਆਂ ਨੇ ਵਾਰੇ ਚ ਸ਼ਬਦ ਪੜ੍ਹੇ :
"ਕਬੀਰ ਸੂਤਾ ਕਿਆ ਕਰਹਿ ਉਠਿ ਕਿ ਨ ਜਪਹਿ ਮੁਰਾਰਿ ॥ ਇਕ ਦਿਨ ਸੋਵਨੁ ਹੋਇਗੋ ਲਾਂਬੇ ਗੋਡ ਪਸਾਰਿ ॥੧੨੮॥" (ਸਲੋਕ ਭਗਤ ਕਬੀਰ ਜੀਉ ਕੇ) ਤੇ
"ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥ ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ ॥ ਕਰੀਮਾਂ ਰਹੀਮਾਂ ਅਲਾਹ ਤੂ ਗਨਂੀ ॥ ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨਂੀ ॥੧॥ ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ ॥ ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥੨॥ ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥ ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥੩॥੧॥੨॥" (ਨਾਮਦੇਵ ਜੀ ॥)(ਤਿਲੰਗ) ਤੇ ਬਿੰਦ੍ਰਾਬਨ ਮਹਿ ਰੰਗੁ ਕੀਆ ਕਾਨ੍ਹਾ .........
"ਧਨਿ ਧੰਨਿ ਓ ਰਾਮ ਬੇਨੁ ਬਾਜੈ ॥ ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥ ਧਨਿ ਧਨਿ ਮੇਘਾ ਰੋਮਾਵਲੀ ॥ ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥ ਧਨਿ ਧਨਿ ਤੂ ਮਾਤਾ ਦੇਵਕੀ ॥ ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥ ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥ ਜਹ ਖੇਲੈ ਸ੍ਰੀ ਨਾਰਾਇਨਾ ॥੩॥ ਬੇਨੁ ਬਜਾਵੈ ਗੋਧਨੁ ਚਰੈ ॥ ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥" (ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ)
ਤੇ
"ਬੀਤ ਜੈਹੈ ਬੀਤ ਜੈਹੈ ਜਨਮੁ ਅਕਾਜੁ ਰੇ ॥ ਨਿਸਿ ਦਿਨੁ ਸੁਨਿ ਕੈ ਪੁਰਾਨ ਸਮਝਤ ਨਹ ਰੇ ਅਜਾਨ ॥ ਕਾਲੁ ਤਉ ਪਹੂਚਿਓ ਆਨਿ ਕਹਾ ਜੈਹੈ ਭਾਜਿ ਰੇ ॥੧॥ ਰਹਾਉ ॥ ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥ ਕਿਉ ਨ ਹਰਿ ਕੋ ਨਾਮੁ ਲੇਹਿ ਮੂਰਖ ਨਿਲਾਜ ਰੇ ॥੧॥ ਰਾਮ ਭਗਤਿ ਹੀਏ ਆਨਿ ਛਾਡਿ ਦੇ ਤੈ ਮਨ ਕੋ ਮਾਨੁ ॥ ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ ॥੨॥੪॥" (ਜੈਜਾਵੰਤੀ ਮਹਲਾ ੯ ॥)
ਤੇ
"ਪੂਛਤ ਪਥਕਿ ਤਿਹ ਮਾਰਗ ਨ ਧਾਰੈ ਪਗਿ।। ਪ੍ਰੀਤਮ ਕੈ ਦੇਸ ਕੈਸੇ ਬਾਤਨੁ ਕੇ ਜਾਈਐ। ਪੂ੍ਛਤ ਹੈ ਬੈਦ ਖਾਤ ਅਉਖਦ ਨ ਸੰਜਮ ਸੈ। ਕੈਸੇ ਮਿਟੈ ਰੋਗ ਸੁਖ ਸਹਜ ਸਮਾਈਐ। ਪੂ੍ਛਤ ਸੁਹਾਗਨ ਕਰਮ ਹੈ ਦੁਹਾਗਨਿ ਕੈ। ਰਿਦੈ ਬਿਬਿਚਾਰ ਕਤ ਸਿਹਜਾ ਬੁਲਾਈਐ। ਗਾਏ ਸੁਨੇ ਆਂਖੇ ਮੀਚੈ ਪਾਈਐ ਨ ਪਰਮਾਪਦੁ। ਗੁਰ ਉਪਦੇਸੁ ਗਹਿ ਜਉ ਲਉ ਨ ਕਮਾਈਐ।।੪੩੯।।" (ਭਾਈ ਗੁਰਦਾਸ ਜੀ)
ਤੇ
"ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ ॥ ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ ॥੨੪॥" (ਸਲੋਕ ਸੇਖ ਫਰੀਦ ਕੇ) ਤੇ "ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ ॥ ਐਸਾ ਕੋਈ ਦਾਸੁ ਹੋਇ ਤਾਹਿ ਮਿਲੈ ਭਗਵਾਨੁ ॥੧੪੬॥ ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੁਖੁ ਦੇਇ ॥ ਐਸਾ ਤੇਰਾ ਦਾਸੁ ਹੈ ਜਿਉ ਧਰਨੀ ਮਹਿ ਖੇਹ ॥੧੪੭॥" ਕਬੀਰ ਖੇਹ ਹੂਈ ਤਉ ਕਿਆ ਭਇਆ ਜਉ ਉਡਿ ਲਾਗੈ ਅੰਗ ॥ ਹਰਿ ਜਨੁ ਐਸਾ ਚਾਹੀਐ ਜਿਉ ਪਾਨੀ ਸਰਬੰਗ ॥੧੪੮॥ ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ ॥ ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥੧੪੯ ॥" (ਸਲੋਕ ਭਗਤ ਕਬੀਰ ਜੀਉ ਕੇ ) ਤੇ
"ਤਯਾਗ ਗਏ ਨ ਲਈ ਇਨ ਕੀ ਸੁਧ ਹੋਤ ਕਛੂ ਮਨ ਮੋਹ ਤੁਹਾਰੇ ॥ ਆਪ ਰਚੇ ਪੁਰ ਬਾਸਨ ਸੋਂ ਇਨਕੇ ਸਭ ਪ੍ਰੇਮ ਬਿਦਾ ਕਰਿ ਡਾਰੇ ॥ ਤਾ ਤੇ ਨ ਮਾਨ ਕਰੋ ਫਿਰਿ ਆਵਹੁ ਜੀਤਤ ਭੇ ਤੁਮਹੂ ਹਮ ਹਾਰੇ ॥ ਤਾ ਤੇ ਤਜੋ ਮਥੁਰਾ ਫਿਰ ਆਵਹੁ ਹੇ ਸਭ ਗਊਅਨਿ ਕੈ ਰਖਵਾਰੇ ॥੯੫੨॥" (ਸਵੈਯਾ ॥)(ਸ੍ਰੀ ਦਸਮ ਗ੍ਰੰਥ ਸਾਹਿਬ) ਸਮਾਪਤੀ ਦੀ ਅਰਦਾਸ 6.39 ਤੇ ਸੰਤ ਬਲਕਾਰ ਸਿੰਘ ਜੀ ਨੇ ਕੀਤੀ|
|