|
EXCLUSIVE COVERAGE OF THIS MEGA SACRED CEREMONY BEING PERFORMED AT SRI BHAINI SAHIB AVAILABLE ONLY ON THIS WEBSITE: 
THIS CEREMONY IS BEING PERFORMED FOR THE GOOD HEALTH OF HIS HOLINESS SRI SATGURU JI. Sunrise : 07:17 AM Sunset : 06:04 PM HIS HOLINESS SRI SATGURU JI BLESSED THE SANGAT WITH HIS PAWAN PAVITTER DARSHAN DURING ASA DI VAAR AT HARI MANDIR TODAY MORNING. ਅੱਜ ਗ੍ਰੀਬ ਨਿਵਾਜ ਸੱਚੇ ਪਾਤਿਸ਼ਹ ਸ੍ਰੀ ਸਤਿਗੁਰੂ ਜੀ ਨੇ ਆਸਾ ਦੀ ਵਾਰ ਚ ਹਰੀ ਮੰਦਰ ਦਰਸ਼ਨ ਦੇ ਕੇ ਸਾਧ ਸੰਗਤ ਨੂੰ ਨਿਹਾਲ ਕੀਤਾ
TWO ANAND KARAJ (MARRIAGES) WERE ALSO PERFORMED TODAY MORNING IN THE PRESENCE OF HIS HOLINESS SRI SATGURU JI. THE VIDEO OF ASA DI VAAR WAS TELECASTED LIVE EXCLUSIVELY ON THIS WEBSITE. ਅੱਜ ਪਿਛਲੇ ਪੈਹਰ ਦੇ ਦਿਵਾਨ ਚ ਰਾਗੀ ਸਰਮੁਖ ਸਿੰਘ, ਰਾਗੀ ਸ਼ਾਮ ਸਿੰਘ ਤੇ ਰਾਗੀ ਪ੍ਰਭਜੋਤ ਸਿੰਘ ਨੇ ਰਾਲ ਕੇ ਸ਼ਬਦ ਪੜੇਆ :
"ਹਰਿ ਸਾ ਮੀਤੁ ਨਾਹੀ ਮੈ ਕੋਈ ॥ ਜਿਨਿ ਤਨੁ ਮਨੁ ਦੀਆ ਸੁਰਤਿ ਸਮੋਈ ॥ ਸਰਬ ਜੀਆ ਪ੍ਰਤਿਪਾਲਿ ਸਮਾਲੇ ਸੋ ਅੰਤਰਿ ਦਾਨਾ ਬੀਨਾ ਹੇ ॥੧॥ ਗੁਰੁ ਸਰਵਰੁ ਹਮ ਹੰਸ ਪਿਆਰੇ ॥ ਸਾਗਰ ਮਹਿ ਰਤਨ ਲਾਲ ਬਹੁ ਸਾਰੇ ॥ ਮੋਤੀ ਮਾਣਕ ਹੀਰਾ ਹਰਿ ਜਸੁ ਗਾਵਤ ਮਨੁ ਤਨੁ ਭੀਨਾ ਹੇ ॥੨॥ ਹਰਿ ਅਗਮ ਅਗਾਹੁ ਅਗਾਧਿ ਨਿਰਾਲਾ ॥ ਹਰਿ ਅੰਤੁ ਨ ਪਾਈਐ ਗੁਰ ਗੋਪਾਲਾ ॥ ਸਤਿਗੁਰ ਮਤਿ ਤਾਰੇ ਤਾਰਣਹਾਰਾ ਮੇਲਿ ਲਏ ਰੰਗਿ ਲੀਨਾ ਹੇ ॥੩॥ ਸਤਿਗੁਰ ਬਾਝਹੁ ਮੁਕਤਿ ਕਿਨੇਹੀ ॥ ਓਹੁ ਆਦਿ ਜੁਗਾਦੀ ਰਾਮ ਸਨੇਹੀ ॥ ਦਰਗਹ ਮੁਕਤਿ ਕਰੇ ਕਰਿ ਕਿਰਪਾ ਬਖਸੇ ਅਵਗੁਣ ਕੀਨਾ ਹੇ ॥੪॥" (ਮਾਰੂ ਮਹਲਾ ੧ ॥) ਅੱਜ ਆਸਾ ਦੀ ਵਾਰ ਦਾ ਕੀਰਤਨ ਰਾਗੀ ਹਰਬੰਸ ਸਿੰਘ ਘੁੱਲਾ ਜੀ, ਰਾਗੀ ਹਰਪ੍ਰੀਤ ਸਿੰਘ ਸੋਨੂ, ਰਾਗੀ ਵੀਰ ਸਿੰਘ, ਰਾਗੀ ਸ਼ਾਮ ਸਿੰਘ, ਰਾਗੀ ਸਰਮੁਖ ਸਿੰਘ ਤੇ ਰਾਗੀ ਸੁਰਿੰਦਰ ਸਿੰਘ ਛਿੰਦਾ ਤੇ ਹੋਰ ਰਾਗੀਆਂ ਨੇ ਰੱਲ ਕੇ ਕੀਤਾ |
ਏਹ 04.57 ਤੇ ਸ਼ੁਰੂ ਹੋਏਆ ਏ ਤੇ ਰਾਗੀਆਂ ਨੇ ਵਾਰ ਚ ਸ਼ਬਦ ਪੜ੍ਹੇ ਨੇ :
"ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥ ਰਾਮ ਨਾਮ ਸਿਮਰਨ ਬਿਨੁ ਬੂਡਤੇ ਅਧਿਕਾਈ ॥੧॥ ਰਹਾਉ ॥ ਬਨਿਤਾ ਸੁਤ ਦੇਹ ਗ੍ਰੇਹ ਸੰਪਤਿ ਸੁਖਦਾਈ ॥ ਇਨ੍ਹ੍ਹ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ ॥੧॥ ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ॥ ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ ॥੨॥ ਸੂਕਰ ਕੂਕਰ ਜੋਨਿ ਭ੍ਰਮੇ ਤਊ ਲਾਜ ਨ ਆਈ ॥ ਰਾਮ ਨਾਮ ਛਾਡਿ ਅੰਮ੍ਰਿਤ ਕਾਹੇ ਬਿਖੁ ਖਾਈ ॥੩॥ ਤਜਿ ਭਰਮ ਕਰਮ ਬਿਧਿ ਨਿਖੇਧ ਰਾਮ ਨਾਮੁ ਲੇਹੀ ॥ ਗੁਰ ਪ੍ਰਸਾਦਿ ਜਨ ਕਬੀਰ ਰਾਮੁ ਕਰਿ ਸਨੇਹੀ ॥੪॥੫॥" (ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ)
ਤੇ
"ਨਿਰਜੁਰ ਨਿਰੂਪ ਹੋ ਕਿ ਸੁੰਦਰ ਸਰੂਪ ਹੋ ਕਿ ਭੂਪਨ ਕੇ ਭੂਪ ਹੋ ਕਿ ਦਾਤਾ ਮਹਾ ਦਾਨ ਹੋ ॥ ਪ੍ਰਾਨ ਕੇ ਬਚੱਯਾ ਦੂਧ ਪੂਤ ਕੇ ਦਿਵੱਯਾ ਰੋਗ ਸੋਗ ਕੇ ਮਿਟੱਯਾ ਕਿਧੌ ਮਾਨੀ ਮਹਾ ਮਾਨ ਹੋ ॥ ਬਿਦਿਆ ਕੇ ਬਿਚਾਰ ਹੋ ਕਿ ਅਦੈੂੇੁ ਅਵਤਾਰ ਹੋ ਕਿ ਸਿੱਧਤਾ ਕੀ ਸੂਰਤਿ ਹੋ ਕਿ ਸੁੱਧਤਾ ਕੀ ਸਾਨ ਹੋ ॥ ਜੋਬਨ ਕੇ ਜਾਲ ਹੋ ਕਿ ਕਾਲ ਹੂੰ ਕੇ ਕਾਲ ਹੋ ਕਿ ਸਤ੍ਰਨ ਕੇ ਸੂਲ ਹੋ ਕਿ ਮਿਤ੍ਰਨ ਕੇ ਪ੍ਰਾਨ ਹੋ ॥੯॥੧੯॥" (ਅਕਾਲ ਉਸਤਤ)(ਸ੍ਰੀ ਦਸਮ ਗ੍ਰੰਥ ਸਾਹਿਬ)
ਤੇ
"ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥ ਕੋਈ ਸੇਵੈ ਗੁਸਈਆ ਕੋਈ ਅਲਾਹਿ ॥੧॥ ਕਾਰਣ ਕਰਣ ਕਰੀਮ ॥ ਕਿਰਪਾ ਧਾਰਿ ਰਹੀਮ ॥੧॥ ਰਹਾਉ ॥ ਕੋਈ ਨਾਵੈ ਤੀਰਥਿ ਕੋਈ ਹਜ ਜਾਇ ॥ ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ ॥੨॥ ਕੋਈ ਪੜੈ ਬੇਦ ਕੋਈ ਕਤੇਬ ॥ ਕੋਈ ਓਢੈ ਨੀਲ ਕੋਈ ਸੁਪੇਦ ॥੩॥ ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ॥ ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥੪॥ ਕਹੁ ਨਾਨਕ ਜਿਨਿ ਹੁਕਮੁ ਪਛਾਤਾ ॥ ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ ॥੫॥੯॥" (ਰਾਮਕਲੀ ਮਹਲਾ ੫ ॥)
ਤੇ
"ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥ ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ ॥ ਰੰਗਿ ਰਲੀਆ ਮਾਣਹੁ ਮੇਰੇ ਪਿਆਰੇ ਹਰਿ ਕਿਰਪਾ ਕਰੇ ॥ ਗੁਰੁ ਨਾਨਕੁ ਤੁਠਾ ਮੇਰੇ ਪਿਆਰੇ ਮੇਲੇ ਹਰੇ ॥ ੧॥ ਮੈ ਪ੍ਰੇਮੁ ਨ ਚਾਖਿਆ ਮੇਰੇ ਪਿਆਰੇ ਭਾਉ ਕਰੇ ॥ ਮਨਿ ਤ੍ਰਿਸਨਾ ਨ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ ॥ ਨਿਤ ਜੋਬਨੁ ਜਾਵੈ ਮੇਰੇ ਪਿਆਰੇ ਜਮੁ ਸਾਸ ਹਿਰੇ ॥ ਭਾਗ ਮਣੀ ਸੋਹਾਗਣਿ ਮੇਰੇ ਪਿਆਰੇ ਨਾਨਕ ਹਰਿ ਉਰਿ ਧਾਰੇ ॥੨॥" (ਆਸਾ ਮਹਲਾ ੪ ਛੰਤ ਘਰੁ ੫ )
ਤੇ
"ਹਰਿ ਪ੍ਰਭਿ ਕਾਜੁ ਰਚਾਇਆ ॥ ਗੁਰਮੁਖਿ ਵੀਆਹਣਿ ਆਇਆ ॥ ਵੀਆਹਣਿ ਆਇਆ ਗੁਰਮੁਖਿ ਹਰਿ ਪਾਇਆ ਸਾ ਧਨ ਕੰਤ ਪਿਆਰੀ ॥ ਸੰਤ ਜਨਾ ਮਿਲਿ ਮੰਗਲ ਗਾਏ ਹਰਿ ਜੀਉ ਆਪਿ ਸਵਾਰੀ ॥ ਸੁਰਿ ਨਰ ਗਣ ਗੰਧਰਬ ਮਿਲਿ ਆਏ ਅਪੂਰਬ ਜੰਞ ਬਣਾਈ ॥ ਨਾਨਕ ਪ੍ਰਭੁ ਪਾਇਆ ਮੈ ਸਾਚਾ ਨਾ ਕਦੇ ਮਰੈ ਨ ਜਾਈ ॥੪॥੧॥੩॥" (ਰਾਗੁ ਸੂਹੀ ਛੰਤ ਮਹਲਾ ੪ ਘਰੁ ੨ ॥)
ਤੇ
"ਮਾਈ ਮੈ ਧਨੁ ਪਾਇਓ ਹਰਿ ਨਾਮੁ ॥ ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ ॥੧॥ ਰਹਾਉ ॥ ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨੁ ॥ ਲੋਭ ਮੋਹ ਏਹ ਪਰਸਿ ਨ ਸਾਕੈ ਗਹੀ ਭਗਤਿ ਭਗਵਾਨ ॥੧॥ ਜਨਮ ਜਨਮ ਕਾ ਸੰਸਾ ਚੂਕਾ ਰਤਨੁ ਨਾਮੁ ਜਬ ਪਾਇਆ ॥ ਤ੍ਰਿਸਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹਿ ਸਮਾਇਆ ॥੨॥ ਜਾ ਕਉ ਹੋਤ ਦਇਆਲੁ ਕਿਰਪਾ ਨਿਧਿ ਸੋ ਗੋਬਿੰਦ ਗੁਨ ਗਾਵੈ ॥ ਕਹੁ ਨਾਨਕ ਇਹ ਬਿਧਿ ਕੀ ਸੰਪੈ ਕੋਊ ਗੁਰਮੁਖਿ ਪਾਵੈ ॥੩॥੩॥" (ਬਸੰਤੁ ਮਹਲਾ ੯ ॥)
ਵਾਰ ਤੋ ਬਾਦ ਲਾਂਵਾਂ ਪੜ੍ਹ ਕੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਦੱਸੀ ਹੋਈ ਮ੍ਰਯਾਦਾ ਅਨੁਸਾਰ 2 ਲੜਕੇ-ਲੜਕੀਆਂ ਦੇ ਆਨੰਦ-ਕਾਰਜ ਕਰਵਾਏ ਗਏ |
ਫੇਰ ਆਨੰਦ ਕਾਰਜ ਵਾਲੇਆਂ ਵੱਲੋਂ ਆਦਿ ਸ੍ਰੀ ਗ੍ਰੰਥ ਸਾਹਿਬ ਜੀ ਦੇ ਕੀਤੇ ਹੋਏ ਸਧਾਰਣ ਪਾਠਾਂ ਦੇ ਭੋਗ ਵੀ ਪਵਾਏ ਗਏ |
ਫੇਰ ਰਾਗੀਆਂ ਨੇ "ਅਨੰਦੁ" ਪੜ੍ਹਿਆ |
ਸਮਾਪਤੀ ਦੀ ਅਰਦਾਸ 7.50 ਤੇ ਮਾਸਟਰ ਦਰਸ਼ਨ ਸਿੰਘ ਜੀ ਨੇ ਕੀਤੀ | NOTE: ALL THOSE WHO DESIRE TO CONTRIBUTE DESI GHEE FOR HAWANS TO BE PERFORMED DURING RECITATION OF PAATHS OF CHANDI DI VAAR ARE REQUESTED ONLY TO BRING HOME MADE DESI GHEE. PLEASE DO NOT BRING DESI GHEE BY PURCHASING FROM THE MARKET. FURTHER, DESI GHEE MADE FROM MILK OR CREAM PURCHASED FROM THE MARKET WILL NOT BE ACCEPTED. KIND CO-OPERATION OF ALL IS SOLICITED IN THIS REGARD TO MAINTAIN THE PROTOCOL (MARYADA). DETAILS OF THIS SACRED CEREMONY OF CONTINOUS RECITATION OF ONE LAC AND TWENTY FIVE THOUSAND PAATHS OF CHANDI DI VAAR AND HAWANS PERFORMED IN THE PAST IS AS FOLLOWS. IN THE DIVINE PRESENCE OF HIS HOLINESS SRI SATGURU PARTAP SINGH JI: YEAR | PLACE | 1937 | SRI BHAINI SAHIB | 1957 | SRI BHAINI SAHIB |
IN THE DIVINE PRESENCE OF HIS HOLINESS SRI SATGURU JAGJIT SINGH JI: YEAR | PLACE | 1965 | SRI BHAINI SAHIB | 1971 | MASTAN GARH | 1982 | SRI BHAINI SAHIB | 1999 | SRI BHAINI SAHIB |
THIS IS THE SEVENTH TIME SINCE THE YEAR 1937 THAT THIS MEGA EVENT IS TAKING PLACE. ALL ARE REQUESTED NOT TO MISS THIS GREAT OPPORTUNITY. COME FORWARD, YOU ALL ARE CORDIALLY INVITED.
|